ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਸ਼ਾਦੀਹਰੀ ਦੇ ਜ਼ਮੀਨੀ ਮਸਲੇ ਦਾ ਹੱਲ ਨਾ ਕਰਨ ਦਾ ਲਿਆ ਸਖ਼ਤ ਨੋਟਿਸ
- ਮਸਲੇ ਹੱਲ ਕਰਨ ਦੀ ਥਾਂ ਦਲਿਤਾਂ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਦਾ ਲਿਆ ਸਖ਼ਤ ਨੋਟਿਸ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ
ਦਲਜੀਤ ਕੌਰ
ਦਿੜ੍ਹਬਾ, 26 ਅਪ੍ਰੈਲ, 2024: ਪਿਛਲੇ ਲੰਮੇ ਸਮੇਂ ਤੋਂ ਪਿੰਡ ਸ਼ਾਦੀਹਰੀ ਦੇ ਦਲਿਤ ਭਾਈਚਾਰੇ ਦਾ ਦੀ ਨਜ਼ੂਲ ਜਮੀਨ ਦਾ ਮਸਲਾ ਚੱਲ ਰਿਹਾ ਹੈ ਪਰ ਸਰਕਾਰ ਕੋਈ ਮਸਲਾ ਹੱਲ ਕਰਨ ਦੀ ਬਜਾਏ 100 ਦੇ ਕਰੀਬ ਨੌਜਵਾਨਾਂ ਤੇ ਸੰਗੀਨ ਧਰਾਵਾਂ ਤਹਿਤ 10-12 ਪਰਚੇ ਦਰਜ ਕਰ ਦਿੱਤੇ ਗਏ ਹਨ। ਇਸ ਸਬੰਧੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਬਲਾਕ ਦਿੜ੍ਹਬਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸ਼ਾਦੀਹਰੀ ਨੇ ਕਿਹਾ ਕਿ ਇਹ ਸਭ ਪੰਜਾਬ ਪੁਲਿਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਹਿ ਤੇ ਹੋ ਰਿਹਾ, ਤੇ ਹੁਣ ਦਿੜ੍ਹਬਾ ਪੁਲਿਸ ਨੇ ਇਲੈਕਸਨਾਂ ਦਾ ਬਹਾਨਾਂ ਲਗਾ ਕੇ ਸੀਜਨ ਚ ਦਿਹਾੜੀ ਕਰ ਰਹੇ ਨੌਜਵਾਨਾਂ ਤੇ ਪਰਚਾ ਦਰਜ ਕਰ ਦਿੱਤਾ ਜੋ ਕਿ ਸ਼ਰੇਆਮ ਭਾਰਤੀ ਸੰਵਿਧਾਨ ਦੀ ਉਲੰਘਣਾਂ ਤੇ ਮੌਲਿਕ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ ਜਿਸ ਨੂੰ ਕਿ ਹਰਗਿਜ ਬਰਦਾਸਤ ਨਹੀਂ ਕੀਤਾ ਜਾਵੇਗਾ ।
ਵਿੱਤ ਮੰਤਰੀ ਦੇ ਆਪਣੇ ਹਲਕੇ ਵਿੱਚ ਇਹਨਾਂ ਲੰਮਾ ਸਮਾਂ ਦਲਿਤਾਂ ਦੇ ਮਸਲੇ ਦਾ ਲਟਕਣਾ ਉਸ ਦੇ ਦਲਿਤ ਵਿਰੋਧੀ ਹੋਣ ਦੀ ਮੋਹਰ ਲਾਉਂਦਾ ਹੈ। ਉਹਨਾਂ ਕਿਹਾ ਕਿ ਜੇਕਰ ਪਿੰਡ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਅਤੇ ਦਲਿਤਾਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਇੱਥੇ ਦਾ ਪ੍ਰਸ਼ਾਸਨ ਹੋਵੇਗਾ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹੀ ਅੜੀਅਲ ਰਵਈਆਂ ਰੱਖਿਆ ਗਿਆ ਤਾਂ ਇਸ ਸਬੰਧੀ ਜਲਦੀ ਹੀ ਵਿੱਤ ਮੰਤਰੀ ਹਰਪਾਲ ਚੀਮੇ ਦੇ ਦਫਤਰ ਦਿੜ੍ਹਬਾ ਦਾ ਪੱਕੇ ਤੌਰ ਤੇ ਘਿਰਾਓ ਕੀਤਾ ਜਾਵੇਗਾ ਅਤੇ ਪੰਜਾਬ ਪੱਧਰੀ ਸੰਘਰਸ਼ ਉਲੀਕਿਆ ਜਾਵੇਗਾ।
ਇਸ ਮੌਕੇ ਰਾਜੂ ਸਿੰਘ, ਹਰਨੇਕ ਸਿੰਘ, ਜਗਰੂਪ ਸਿੰਘ, ਸੀਤਾ ਸਿੰਘ, ਹੰਸਾ ਸਿੰਘ, ਰਾਜ ਸਿੰਘ ਖਾਲਸਾ, ਜਗਿੰਦਰ ਸਿੰਘ, ਪਰਸਾ ਸਿੰਘ, ਪ੍ਰੀਤੋ ਕੌਰ, ਰਾਣੀ ਕੌਰ, ਬਲਵੀਰੋ ਕੌਰ, ਛੋਟੀ ਕੌਰ, ਸੀਤੋ ਕੌਰ ਆਦਿ ਹਾਜਰ ਸਨ।