ਇਫਕੋ ਨੇ ਕਰਾਈ ਪਿੰਡ ਸੰਘੋਲ 'ਚ ਫ਼ਸਲਾਂ 'ਤੇ ਵਿਚਾਰ ਗੋਸ਼ਟੀ,ਡੀ ਸੀ ਅੰਮ੍ਰਿਤਪਾਲ ਕੌਰ ਗਿੱਲ ਬਣੇ ਮੁੱਖ ਮਹਿਮਾਨ
ਇਫਕੋ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਮਸ਼ੀਨਾਂ
ਸੰਘੋਲ (ਫ਼ਤਿਹਗੜ੍ਹ ਸਾਹਿਬ), 18 ਮਾਰਚ,2021: ਕਿਸਾਨਾਂ ਨੂੰ ਖੇਤੀ ਦੇ ਕਿੱਤੇ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਅਤੇ ਮਹਿਲਾਵਾਂ ਨੂੰ ਆਤਮ ਨਿਰਭਰ ਹੋਣ ਲਈ ਸਿਲਾਈ ਸੈਂਟਰਾਂ ਚ ਹੁਨਰ ਸਿੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਆਪ ਖੜ੍ਹੇ ਹੋ ਕੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਇਹ ਵਿਚਾਰ ਅੰਮ੍ਰਿਤਪਾਲ ਕੌਰ ਗਿੱਲ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਨੇ ਇਫਕੋ ਵੱਲੋਂ ਕਿਸਾਨਾਂ ਖਾਦਾਂ ਤੋਂ ਹੋਣ ਵਾਲੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਲਈ ਇਫਕੋ ਵੱਲੋਂ ਪਿੰਡ ਸੰਘੋਲ ਚ ਕਰਵਾਈ ਇੱਕ ਵਿਚਾਰ ਗੋਸ਼ਟੀ ਦੌਰਾਨ ਹਾਜ਼ਰ ਕਿਸਾਨਾਂ ਅਤੇ ਸ਼ਾਮਲ ਮਹਿਲਾਵਾਂ ਨੂੰ ਸੰਬੋਧਨ ਕਰਦੇ ਸਾਂਝੇ ਕੀਤੇ। ਇਫਕੋ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਲਈ ਪ੍ਰਯਤਨਸ਼ੀਲ ਦੀ ਸਭ ਤੋ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਪਾਣੀ ਚ ਘੁਲ਼ਨਸ਼ੀਲ ਖਾਦਾਂ ਤੇ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਖੇਤੀ ਦੇ ਵਿਗਿਆਨੀ ਨਬਾਰਡ ਦੇ ਏ.ਡੀ.ਡੀ.ਐਮ, ਸਹਿਕਾਰੀ ਸਭਾਵਾਂ ਦੇ ਸਕੱਤਰ,ਅਤੇ ਨਜ਼ਦੀਕੀ ਪਿੰਡਾਂ ਤੋਂ ਕਿਸਾਨ ਅਤੇ ਬੀਬੀਆਂ ਵੱਡੀ ਗਿਣਤੀ ਚ ਹਾਜ਼ਰ ਸਨ, ਇਸ ਵਿਚਾਰ ਗੋਸ਼ਟੀ ਵਿੱਚ ਅੰਮ੍ਰਿਤ ਕੌਰ ਗਿੱਲ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।
ਇਸ ਸਮਾਗਮ ਦੀ ਪ੍ਰਧਾਨਗੀ ਬਹਾਦਰ ਸਿੰਘ ਮਾਰਕੀਟਿੰਗ ਕਮੇਟੀ ਪੰਜਾਬ ਨੇ ਕੀਤੀ ਇਸ ਮੌਕੇ ਬਹਾਦਰ ਸਿੰਘ ਨੇ ਪੰਜਾਬ ਰਾਜ ਵਿੱਚ ਇਫਕੋ ਵੱਲੋਂ ਕਿਸਾਨ ਭਰਾਵਾਂ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ, ਨੈਰੋਖਾਦ , ਪਾਣੀ ਚ ਘੁਲ਼ਨਸ਼ੀਲ ਖਾਦ,ਨਾਲ ਹੋਣ ਵਾਲੇ ਫ਼ਾਇਦਿਆਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ, ਅਤੇ ਇਸ ਮੌਕੇ ਇਫਕੋ ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ, ਕਢਾਈ ਦੇ ਸੈਂਟਰ ਦਾ ਉਦਘਾਟਨ ਮਤੀ ਅੰਮ੍ਰਿਤ ਕੋਰ ਗਿੱਲ ਨੇ ਕੀਤਾ ਅਤੇ ਇਸ ਮੌਕੇ ਇਫਕੋ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ
ਇਸ ਮੌਕੇ ਸ੍ਰੀਮਤੀ ਗਿੱਲ ਨੇ ਜਿੱਥੇ ਕਿਸਾਨ ਭਰਾਵਾਂ ਨੂੰ ਖੇਤੀ ਦੇ ਕੰਮਾਂ ਵਿੱਚ ਹੋਰ ਵੱਧ ਉਤਸ਼ਾਹ ਲੈਣ ਲਈ ਉਤਸ਼ਾਹਿਤ ਕੀਤਾ ਉੱਥੇ ਮਹਿਲਾਵਾਂ ਨੂੰ ਵੀ ਸਿਲਾਈ ਕਢਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੇ ਹੋਕੇ ਆਤਮ ਨਿਰਭਰ ਹੋਣ ਦੀ ਵੀ ਅਪੀਲ ਕੀਤੀ, ਸਮਾਗਮ ਵਿੱਚ ਹਾਜ਼ਰ ਡੀ.ਆਰ ਅਭੀਤੇਸ਼ ਸਿੰਘ ਸੰਧੂ ਪੀ.ਸੀ.ਐਸ ਨੇ ਕਰੋਨਾਂ ਮਹਾਂਮਾਰੀ ਦੌਰਾਨ ਕਿਸਾਨਾਂ ਨੂੰ ਲਗਾਤਾਰ ਖਾਦਾਂ ਸਪਲਾਈ ਕਰਨ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡੀ.ਐਮ ਰਾਕੇਸ਼ ਕੁਮਾਰ ਗੋਇਲ ਨੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ ਨੂੰ ਕੋਆਪਰੇਟਿਵ ਬੈਂਕ ਦੀਆਂ ਸੇਵਾਵਾਂ ਅਤੇ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ।
ਇਸ ਮੌਕੇ ਇਫਕੇ ਦੇ ਐਮ ਸੀ ਅਤੇ ਸੰਦੀਪ ਵਿਰਕ ਰਿਜਨਲ ਮੈਨੇਜਰ ਪੰਜਾਬ ਨੇ ਸਹੀ ਦਵਾ ਅਤੇ ਸਹੀ ਦਾਮ ਬਾਰੇ ਚਾਨਣਾਂ ਪਾਇਆ,ਇਸ ਸਮਾਗਮ ਚ ਆਏ ਮੁੱਖ ਮਹਿਮਾਨ ਅੰਮ੍ਰਿਤ ਕੋਰ ਗਿੱਲ ਅਤੇ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਸਮਾਗਮ ਦੇ ਸਟੇਜ ਸਕੱਤਰ ਇਫਕੋ ਲੁਧਿਆਣਾ ਦੇ ਮੈਨੇਜਰ ਮੋਹਨ ਸਵਰੂਪ ਨੇ ਕੀਤਾ, ਸਮਾਗਮ ਦੇ ਅੰਤ ਵਿੱਚ ਹਿਮਾਂਸ਼ੂ ਜੈਨ ਫ਼ੀਲਡ ਅਫ਼ਸਰ ਫ਼ਤਿਹਗੜ੍ਹ ਸਾਹਿਬ ਨੇ ਹਰਪ੍ਰੀਤ ਕੋਰ ਏ.ਆਰ.ਖਮਾਣੋਂ, ਕੋਆਪਰੇਟਿਵ ਇੰਸਪੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਬਾਗ਼ਬਾਨੀ ਵਿਭਾਗ ਤੋਂ ਆਏ ਵਿਗਿਆਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਫਕੋ ਵੱਲੋਂ ਕਿਸਾਨਾਂ ਨੂੰ ਕਰਵਾਈ ਵਿਚਾਰ ਗੋਸ਼ਟੀ ਚ ਆਕੇ ਉਨ੍ਹਾਂ ਦਾ ਮਾਣ ਵਧਾਇਆ।