ਟਰਾਈਡੈਂਟ ਗਰੁੱਪ ਲਿਮਟਿਡ ਦਾ ਮੁਨਾਫ਼ਾ ਵਿੱਤ ਸਾਲ 22 ਵਿੱਚ 145 ਫ਼ੀਸਦੀ ਵਧਿਆ
· ਚੌਥੀ ਤਿਮਾਹੀ ਵਿੱਚ ਕੰਪਨੀ ਦੀ ਕਮਾਈ 37 ਫ਼ੀਸਦੀ ਵਧੀ, ਏਬਿਟਡਾ 40 ਫ਼ੀਸਦੀ ਅਤੇ ਕਰ ਤੋਂ ਪਹਿਲਾਂ ਮੁਨਾਫ਼ਾ 143 ਫ਼ੀਸਦੀ ਵਧਿਆ
· ਕੰਪਨੀ ਨੇ ਵਿੱਤ ਸਾਲ ਵਿੱਚ ਕਰਜ਼ ਵਿੱਚ ਵੀ 9 ਫ਼ੀਸਦੀ ਦੀ ਕਮੀ ਦਰਜ ਕੀਤੀ
1 ਜੂਨ 2022:
ਟਰਾਈਡੈਂਟ ਗਰੁੱਪ ਨੇ ਵਿੱਤ ਸਾਲ 22 ਵਿੱਚ ਕਰ ਤੋਂ ਪਹਿਲਾਂ ਮੁਨਾਫ਼ਾ ਵਿੱਚ 145 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਟਰਾਈਡੈਂਟ ਲਿਮਟਿਡ, ਵਰਟੀਕਲ ਇੰਟੀਗਰੇਟੇਡ ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ) ਅਤੇ ਪੇਪਰ ( ਵਹੀਟ ਸਟ੍ਰਾ-ਆਧਾਰਿਤ ਨਿਰਮਾਤਾ) ਨੇ 31 ਮਾਰਚ, 2022 ਨੂੰ ਖ਼ਤਮ ਤਿਮਾਹੀ ਅਤੇ ਵਿੱਤ ਸਾਲ 22 ਲਈ ਆਪਣੇ ਬਿਹਤਰ ਵਿੱਤੀ ਨਤੀਜਿਆਂ ਦੀ ਘੋਸ਼ਣਾ ਕੀਤੀ।
ਵਿੱਤ ਸਾਲ 2022 ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਸਾਲਾਨਾ ਆਮਦਨੀ ਪ੍ਰਾਪਤ ਹੋਈ ਹੈ, ਜੋ 69,415 ਮਿਲੀਅਨ ਰੁਪਏ ਸੀ। ਇਸਦੇ ਨਾਲ ਹੀ ਕੰਪਨੀ ਦਾ ਵਿੱਤ ਸਾਲ 2022 ਵਿੱਚ ਏਬਿਟਡਾ ਮਾਰਜਿਨ ਵੀ 21.8 ਫ਼ੀਸਦੀ ਵਾਧੇ ਦੇ ਨਾਲ 15,100 ਮਿਲੀਅਨ ਰੁਪਏ ਰਿਹਾ ਜੋ ਕਿ ਹੁਣ ਤੱਕ ਦਾ ਸਬ ਤੋਂ ਜ਼ਿਆਦਾ ਏਬਿਟਡਾ ਹੈ।ਕੰਪਨੀ ਨੇ ਆਪਣਾ ਕਰਜ਼ਾ ਵੀ ਘੱਟ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਵਿੱਤ ਸਾਲ 2022 ਵਿੱਚ ਸ਼ੁੱਧ ਕਰਜ਼ਾ ਪਿਛਲੇ ਵਿੱਤ ਸਾਲ ਦੇ ਮੁਕਾਬਲੇ 9 ਫ਼ੀਸਦੀ ਤੱਕ ਘੱਟ ਹੋਇਆ ਹੈ।
ਕੰਪਨੀ ਦੇ ਬਿਹਤਰ ਪ੍ਰਦਰਸ਼ਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ “ਵੱਖ ਵੱਖ ਉਤਪਾਦਾਂ ਦੀ ਉੱਚ ਕੀਮਤਾਂ, ਮਹਿੰਗਾਈ ਅਤੇ ਸਪਲਾਈ ਚੇਨ ਦੀਆਂ ਮੁਸ਼ਕਲਾਂ ਦੇ ਬਾਵਜੂਦ, ਅਸੀਂ ਸਾਲ ਦੇ ਦੌਰਾਨ ਆਪਣੇ ਹਿਤਧਾਰਕਾਂ ਲਈ ਬਿਹਤਰ ਪ੍ਰਦਰਸ਼ਨ ਕੀਤਾ ਹੈ। ਅਸੀਂ ਇੰਡਸਟਰੀ ਦੇ ਭਵਿੱਖ ਦੇ ਵਿਕਾਸ ਦੇ ਬਾਰੇ ਵਿੱਚ ਆਸ਼ਾਵਾਦੀ ਬਣੇ ਹੋਏ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਦੀ ਰਫ਼ਤਾਰ ਬਣਾਏ ਰੱਖਣ ਦੀ ਉਮੀਦ ਕਰਦੇ ਹਾਂ।”
ਇਸਦੇ ਨਾਲ ਹੀ ਕੰਪਨੀ ਨੇ ਗੁਜ਼ਰੇ ਵਿੱਤ ਸਾਲ ਦੀ 31 ਮਾਰਚ, ਨੂੰ ਖ਼ਤਮ ਚੌਥੀ ਤਿਮਾਹੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕੰਪਨੀ ਦੀ ਕਮਾਈ 37 ਫ਼ੀਸਦੀ ਵਧੀ, ਏਬਿਟਡਾ 40 ਫ਼ੀਸਦੀ ਅਤੇ ਕਰ ਤੋਂ ਪਹਿਲਾਂ ਮੁਨਾਫ਼ਾ 143 ਫ਼ੀਸਦੀ ਵਧਿਆ ਹੈ ਜੋ ਕਿ ਸ਼ਾਨਦਾਰ ਹੈ।
ਵਿੱਤ ਸਾਲ 2022 ਵਿੱਚ ਕੰਪਨੀ ਦੀ ਸ਼ੁੱਧ ਕਮਾਈ ਗੁਜ਼ਰੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 53 ਫ਼ੀਸਦੀ ਦੀ ਵਾਧੇ ਦੇ ਨਾਲ 69,415 ਮਿਲੀਅਨ ਰੁਪਏ ਹੋ ਗਿਆ, ਜਦੋਂ ਕਿ ਵਿੱਤ ਸਾਲ 2021 ਵਿੱਚ ਇਹ 45,353 ਮਿਲੀਅਨ ਰੁਪਏ ਸੀ। ਵਿੱਤ ਸਾਲ 2022 ਲਈ ਏਬਿਟਡਾ 15,100 ਮਿਲੀਅਨ ਰੁਪਏ ਰਿਹਾ, ਜੋ 83 ਫ਼ੀਸਦੀ ਸਾਲ-ਦਰ-ਸਾਲ ਵਧਿਆ ਜੋ 21.8 ਫ਼ੀਸਦੀ ਏਬਿਟਡਾ ਮਾਰਜਿਨ ਵਿੱਚ ਤਬਦੀਲ ਹੋ ਗਿਆ।ਵਿੱਤ ਸਾਲ 2022 ਲਈ ਕਰ ਬਾਅਦ ਮੁਨਾਫ਼ਾ 11.7 ਫ਼ੀਸਦੀ ਦੇ ਨਾਲ 136 ਫ਼ੀਸਦੀ ਤੋਂ ਵਧਕੇ 8,150 ਮਿਲੀਅਨ ਰੁਪਏ ਹੋ ਗਿਆ ਹੈ।ਕੰਪਨੀ ਦਾ ਸ਼ੁੱਧ ਕਰਜ਼ਾ ਕਾਫ਼ੀ ਘੱਟ ਹੋਕੇ 0.86 ਫ਼ੀਸਦੀ ਹੋ ਗਿਆ ਹੈ ਜੋ ਕੰਪਨੀ ਦੇ ਆਪਣੇ ਦੇਣਦਾਰੀ ਵਿੱਚ ਸੁਧਾਰ ਦੇ ਪ੍ਰਤੀ ਸਮਰਪਣ ਨੂੰ ਦਿਖਾਇਆ ਹੈ। ਵਿੱਤ ਸਾਲ 2022 ਵਿੱਚ ਇਕਵਿਟੀ ਦਾ ਸ਼ੁੱਧ ਕਰਜ਼ਾ ਵੀ ਘੱਟਕੇ 0.34 ਗੁਣਾ ਹੋ ਗਿਆ ਹੈ।
ਟੈਕਸਟਾਈਲ ਸੇਗਮੇਂਟ ਤੋਂ ਆਮਦਨ ਵਿੱਤ ਸਾਲ 2022 ਵਿੱਚ 59,395 ਮਿਲੀਅਨ ਰੁਪਏ ਰਹੀ , ਜਦੋਂ ਕਿ ਵਿੱਤ ਸਾਲ 2021 ਵਿੱਚ ਇਹ 38,161 ਮਿਲੀਅਨ ਰੁਪਏ ਸੀ। ਕਾਗ਼ਜ਼ ਅਤੇ ਰਸਾਇਣ ਵਰਗ ਦੀ ਆਮਦਨ ਵਿੱਤ ਸਾਲ 2022 ਵਿੱਚ 9,804 ਮਿਲੀਅਨ ਰੁਪਏ ਸੀ, ਜਦੋਂ ਕਿ ਵਿੱਤ ਸਾਲ 2021 ਵਿੱਚ ਇਹ 7,041 ਮਿਲੀਅਨ ਰੁਪਏ ਸੀ।ਟਰਾਈਡੈਂਟ ਲਿਮਟਿਡ ਨੇ 13,770 ਮਿਲੀਅਨ ਦੇ ਪੂੰਜੀਗਤ ਖ਼ਰਚ ਦੀ ਘੋਸ਼ਣਾ ਕੀਤੀ ਹੈ, ਜਿਸਦੇ ਲਈ ਵੱਖ ਵੱਖ ਪ੍ਰੋਜੈਕਟ ਉਸਾਰੀ ਦੇ ਵੱਖ ਵੱਖ ਦੌਰ ਵਿੱਚ ਹਨ।