ਰਾਜਿੰਦਰ ਕੁਮਾਰ
- ਗਾਂਧੀ ਨਗਰ ਵਾਰਡ ਨੰਬਰ 13 ਵਿਚ ਐਲ ਈ ਡੀ ਲਾਈਟਾ ਦੀ ਸ਼ੁਰਵਾਤ ਕਰਦੇ ਹੋਏ ਸਤਵੀਰ ਸਿੰਘ ਝਿੱਕੀ ,ਨਾਲ ਡਾ ਹਰਪ੍ਰੀਤ ਸਿੰਘ ਕੈਂਥ, ਡਾ ਬਖਸ਼ੀਸ਼ ਸਿੰਘ ,ਮੈਡਮ ਸ਼ਰੀਨਾ ਅਰੋੜਾ ,ਰਾਜਿੰਦਰ ਠੇਕੇਦਾਰ , ਸੋਢੀ ਰਾਮ ਤੇਜਵੀਰ ਸਿੰਘ
ਬੰਗਾ,13 ਜਨਵਰੀ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪਿੰਡਾ ਦੇ ਨਾਲ ਸ਼ਹਿਰਾ ਦੀ ਨੁਹਾਰ ਬਦਲਣ ਲਈ ਜਿੱਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਥੇ ਹੀ ਵੱਡੇ ਸ਼ਹਿਰਾਂ ਦੀ ਤਰਾਂ ਛੋਟੇ ਸ਼ਹਿਰਾਂ ਵਿੱਚ ਵੀ ਸਮਾਰਟ ਐਲ ਈ ਡੀ ਸਟਰੀਟ ਲਾਈਟ ਲਾ ਕੇ ਉਨ੍ਹਾਂ ਨੂੰ ਹੋਰ ਸੁੰਦਰ ਬਣਾਈਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਸ਼ਹਿਰਾਂ - ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਇੰਚਾਰਜ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਅੱਜ ਬੰਗਾ ਦੇ ਗਾਧੀ ਨਗਰ ਵਿਖੇ ਪੈਂਦੇ ਵਾਰਡ ਨੰਬਰ 13 ਵਿਖੇ ਨਗਰ ਕੌਂਸਲ ਬੰਗਾ ਦੁਆਰਾ ਸ਼ਹਿਰ ਅੰਦਰ 5 ਕਰੋੜ ਰੁਪਏ ਦੀ ਰਾਸ਼ੀ ਨਾਲ ਲੱਗਣ ਵਾਲੀਆ ਐਲ ਈ ਡੀ ਸਮਾਰਟ ਸਟਰੀਟ ਲਾਈਟ ਦੀ ਸ਼ੁਰੂਆਤ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਉਕਤ ਲਾਈਟ ਲੱਗਣ ਨਾਲ ਜਿਥੇ ਬਿਜਲੀ ਦੀ ਖਪਤ ਘੱਟ ਹੋਵੇਗੀ ਉਥੇ ਨਗਰ ਕੌਂਸਲ ਦੁਆਰਾ ਨਿੱਜੀ ਕੰਪਨੀ ਨਾਲ ਕੀਤੇ 10 ਸਾਲਾ ਇਕਰਾਰ ਨਾਲ ਉਕਤ ਕੰਪਨੀ ਇਨ੍ਹਾਂ ਲਾਈਟਾ ਦੀ ਸਾਭ ਸੰਭਾਲ ਵੀ ਕਰੇਗੀ ਸ਼ਹਿਰ ਵਿਚ ਕੁਲ ਲੱਗਣ ਵਾਲੀਆਂ ਸਟ੍ਰੀਟ
ਐਲ ਈ ਡੀ ਲਾਈਟਾਂ ਦੀ ਗਿਣਤੀ 2139 ਹੈ ਜੋ ਆਣ ਵਾਲੇ ਸਮੇਂ ਵਿਚ ਜਲਦ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਇਸ ਸਮੇਂ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਰਾਜਿੰਦਰ ਸਿੰਘ ਠੇਕੇਦਾਰ , ਡਾ ਹਰਪ੍ਰੀਤ ਸਿੰਘ ਕੈਂਥ, ਡਾ ਬਖਸ਼ੀਸ਼ ਸਿੰਘ , ਅਰੁਣ ਘਈ, ਸਚਿਨ ਘਈ, ਹਰੀ ਪਾਲ ਤੇਜਵੀਰ ਸਿੰਘ, ਵਿਜੈ ਗੁਪਤਾ ,ਰਵਿੰਦਰ ਸਿੰਘ, ਪਰਮਜੀਤ ਗੋੜ, ਵਿਜੈ ਕੁਮਾਰ ਭਾਗ ਅਫਸਰ, ਸੋਢੀ ਰਾਮ, ਮਨਜਿੰਦਰ ਮੋਹਨ ਬੋਬੀ, ਅਮਰਜੀਤ ਸਿੰਘ ਗੋਲੀ, ਡਾ ਬਲਵੀਰ ਸ਼ਰਮਾ,ਕੀਮਤੀ ਸੱਦੀ, ਸੋਨੂੰ ਬੰਗਾ, ਮੈਡਮ ਸ਼ਰੀਨਾ ਅਰੋੜਾ, ਰਾਮ ਗੋਪਾਲ ਕੋਹਲੀ, ਹਰੀਸ਼ ਚੋਪੜਾ, ਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਅਤੇ ਸਥਾਨਿਕ ਨਿਵਾਸੀ ਹਾਜ਼ਰ ਸਨ।