ਨਵਾਂ ਸ਼ਹਿਰ, 20 ਜਨਵਰੀ 2021 - ਡਾ. ਗੁਰਦੀਪ ਸਿੰਘ ਕਪੂਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਅਸ਼ੋਕ ਕੁਮਾਰ ਪੁੱਤਰ ਹਰਜੀਤ ਰਾਮ ਵਾਸੀ ਜਾਡਲਾ ਨੂੰ ਮਰਨ ਉਪੰਰਤ ਸ਼ਰੀਰ ਦਾਨ ਕਰਨ ਦਾ ਦਿੱਤਾ ਪਹਿਚਾਣ ਪੱਤਰ।ਇਸ ਮੌਕੇ ਡਾ: ਕਪੂਰ ਨੇ ਕਿਹਾ ਕਿ ਮੌਤ ਤੋਂ ਬਾਅਦ ਦੇਹ ਨੂੰ ਅੱਗ ਦੀ ਬਜਾਏ ਜੇਕਰ ਇਹ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਂਦਾ ਹੈ ਤਾਂ ਇਹ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾਕਟਰ ਕਪੂਰ ਨੇ ਮਰਨ ਉਪਰੰਤ ਸ਼ਰੀਰ ਦਾਨ ਕਰਨ ਦਾ ਸਾਹਸੀ ਕਾਰਜ ਕਰਨ ਵਾਲੇ ਅਤੇ ਦੁਆਬਾ ਸੇਵਾ ਸੰਮਤੀ ਦੇ ਸੇਵਾਦਾਰਾਂ ਅਤੇ ਮੈਂਬਰਾਂ ਦਾ ਇਸ ਸੇਵਾ ਵਿਚ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਦੁਆਬਾ ਸੇਵਾ ਸੰਮਤੀ ਦੇ ਜਨਰਲ ਸੱਕਤਰ, ਰਤਨ ਕੁਮਾਰ ਜੈਨ ਅਤੇ ਉਪ ਪ੍ਰਧਾਨ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਜੀ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਮਰਜ਼ੀ 'ਤੇ ਮਰਨ ਉਪਰੰਤ ਸ਼ਰੀਰ ਦਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਫਾਰਮ ਭਰੇ ਜਾਂਦੇ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤੇ ਜਾਂਦੇ ਹਨ, ਜਿੱਥੋਂ ਉਨ੍ਹਾ ਦੇ ਆਈ-ਕਾਰਡ ਬਣ ਕੇ ਆਉਂਦੇ ਹਨ।
ਇਸ ਮੌਕੇ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੁਰੇਸ਼ ਕੁਮਾਰ 105 ਵੇ ਸ਼ਰੀਰ ਦਾਨੀ ਬਣੇ ਬਾਡੀ ਡੋਨਰ ਅਸ਼ੋਕ ਕੁਮਾਰ ਨੇ ਕਿਹਾ ਕਿ ਜੇ ਉਨ੍ਹਾਂ ਦੇ ਮਰਨ ਤੋਂ ਬਾਅਦ ਮੇਰੀ ਮਿ੍ਰਤਕ ਦੇ ਤੋਂ ਕੋਈ ਬੱਚਾ ਡਾਕਟਰੀ ਦੀ ਪੜਾਈ ਕਰਕੇ ਦੂਸਰਿਆਂ ਦੀ ਜ਼ਿੰਦਗੀ ਬਚਾਉਂਦਾ ਹੈ ਤਾਂ ਮੇਰਾ ਜਨਮ ਅਤੇ ਮਰਨ ਦੋਨੋਂ ਸਫਲ ਹੋ ਜਾਣਗੇ । ਉਹਨਾਂ ਨੇ ਕਿਹਾ ਕਿ ਮੇਰੇ ਇਸ ਫ਼ੈਸਲੇ ਵਿੱਚ ਮੇਰੀ ਪਤਨੀ ਕਿ੍ਰਸ਼ਨਾ ਦੇਵੀ, ਭਰਾ ਰਾਜ ਕੁਮਾਰ ,ਬੇਟੇ ਰੋਹਿਤ ਲਾਂਬਾ , ਨੂੰਹ ਉਸ਼ਾ ਦੇਵੀ ਦੀ ਸਹਿਮਤੀ ਹੈ। ਇਸ ਮੌਕੇ ਰਾਜ ਕੁਮਾਰ ਅਤੇ ਮਾਸਟਰ ਹੁਸਨ ਲਾਲ ਹਾਜ਼ਰ ਸਨ।