ਜਾਣਕਾਰੀ ਦਿੰਦੇ ਹੋਏ ਡੀ ,ਐਸ ,ਪੀ ਸੁਖਮਿੰਦਰ ਚੌਹਾਨ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ, 23 ਫਰਵਰੀ : ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ., ਸਬ-ਡਵੀਜ਼ਨ, ਬਸੀ ਪਠਾਣਾ, ਨੇ ਦੱਸਿਆ ਕਿ ਮਿਤੀ 21-02-2021 ਨੂੰ ਅਰਸ਼ਦੀਪ ਸਿੰਘ ਕੰਗ ਪੁੱਤਰ ਹਰਿੰਦਰ ਸਿੰਘ ਵਾਸੀ ਕੰਗ ਫਾਰਮ, ਪਿੰਡ ਮਾਰਵਾ, ਥਾਣਾ ਬਸੀ ਪਠਾਣਾ, ਜਿਲਾ ਫਤਹਿਗੜ ਸਾਹਿਬ ਦੇ ਬਿਆਨ ਉਤੇ ਮੁਕੱਦਮਾ ਨੰਬਰ 15, ਮਿਤੀ 21.02.2021, ਅ/ਧ 457,380,381 ਆਈ.ਪੀ.ਸੀ. ਥਾਣਾ ਬਸੀ ਪਠਾਣਾ ਦਰਜ ਰਜਿਸਟਰ ਕੀਤਾ ਗਿਆ ਕਿ ਕਰੀਬ ਮਹੀਨਾ/ਡੇਢ ਮਹੀਨਾ ਪਹਿਲਾਂ ਪੱਪੂ ਵਾਸੀ ਪਿੰਡ ਸਹਿਜੋਲੀ, ਡਾਕਖਾਨਾ ਪਿਪਰਾਈਚ, ਸਖੌਲਈ, ਐਹਰੌਲੀਬਜਾਰ, ਕੁਸ਼ੀ ਨਗਰ, ਉਤਰ ਪ੍ਰਦੇਸ਼ ਨੂੰ ਅਰਸ਼ਦੀਪ ਸਿੰਘ ਕੰਗ ਨੇ ਬਤੌਰ ਨੌਕਰ ਕੰਗ ਫਾਰਮ ਤੇ ਰਖਿਆ ਸੀ, ਜੋ ਉਹਨਾਂ ਦੇ ਕੰਗ ਫਾਰਮ ਵਿੱਚ ਹੀ ਰਹਿੰਦਾ ਸੀ। ਮਿਤੀ 20/21.02.2021 ਦੀ ਦਰਮਿਆਨੀ ਰਾਤ ਨੂੰ ਉਹਨਾਂ ਦੇ ਨੌਕਰ ਪੱਪੂ ਨੇ ਘਰ ਵਿੱਚ ਸੋਨੇ, ਡਾਇਮੰਡ ਅਤੇ ਚਾਂਦੀ ਦੇ ਗਹਿਣੇ ਚੌਰੀ ਕਰ ਲਏ, ਜਿਨਾਂ ਦੀ ਕੀਮਤ 18,58,036 ਰੁਪਏ ਬਣਦੀ ਹੈ
ਉਨ੍ਹਾਂ ਦੱਸਿਆ ਕਿ ਸ੍ਰੀਮਤੀ ਅਮਨੀਤ ਕੌਂਡਲ , ਐਸ.ਐਸ.ਪੀ. ਫਤਹਿਗੜ੍ਹ ਸਾਹਿਬ, ਸ੍ਰੀ ਜਗਜੀਤ ਸਿੰਘ ਜੱਲਾ ਐਸ.ਪੀ. (ਡੀ.) ਦੇ ਯੋਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਮੁੱਖ ਅਫਸਰ ਥਾਣਾ ਬਸੀ ਪਠਾਣਾ ਵੱਲੋ ਟੀਮਾਂ ਬਣਾ ਕੇ ਅਲੱਗ ਅਲੱਗ ਥਿਊਰੀ ਤੇ ਕੰਮ ਕੀਤਾ ਗਿਆ। ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕਰਕੇ 24 ਘੰਟੇ ਦੇ ਅੰਦਰ-ਅੰਦਰ ਚੋਰੀ ਕੀਤਾ ਸੋਨਾ, ਡਾਇਮੰਡ ਅਤੇ ਚਾਂਦੀ ਦੇ ਸਾਰੇ ਗਹਿਣੇ ਬ੍ਰਾਮਦ ਕੀਤੇ ਗਏ। ਮੁਲਜ਼ਮ ਪੱਪੂ ਹਨੇਰਾ ਦਾ ਫਇਦਾ ਉਠਾਉਦਾ ਹੋਇਆ ਮੌਕਾ ਤੋ ਫਰਾਰ ਹੋ ਗਿਆ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ