ਕਿਸਾਨ ਧਰਨਾ ਲਗਾਉਂਦੇ ਰਹਿ ਗਏ, ਚੋਰ ਗੱਡੀ 'ਚੋਂ ਬੈਟਰੀ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ,,!
ਮਨਜੀਤ ਸਿੰਘ ਢੱਲਾ
- ਧਰਨੇ ਤੇ ਕਿਸਾਨ ਨੂੰ ਆਉਣਾ ਪਿਆ ਮਹਿੰਗਾ, ਛੋਟੇ ਹਾਥੀ 'ਚੋਂ ਚੋਰਾਂ ਨੇ ਬੈਟਰੀ ਉਡਾਈ
ਜੈਤੋ, 22 ਸਤੰਬਰ 2022 - ਸਥਿਤ ਜੈਤੋ ਗੰਗਸਰ ਰੇਲਵੇ ਸਟੇਸ਼ਨ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਧਰਨਾ ਲਗਾਇਆ ਗਿਆ ਸੀ। ਅੱਜ ਧਰਨੇ ਵਿਚ ਪਹੁੰਚੇ ਕਿਸਾਨ ਆਗੂ ਰਾਮ ਦਿੱਤਾ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ (ਜੀਵਣ ਵਾਲਾ) ਨੇ ਮੀਡੀਆ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਲੱਗੇ ਧਰਨੇ ਦੌਰਾਨ ਕਿਸਾਨਾਂ ਨੂੰ ਲੈਕੇ ਆਪਣਾ ਛੋਟਾ ਹਾਥੀ ਆਇਆ ਸੀ ਜਿਸਦਾ ਨੰਬਰ ਪੀ.ਬੀ 2 ਬੀ.ਐਚ -9730 ਹੈ ਮੈਂ ਸਟੇਸ਼ਨ ਜੈਤੋ ਦੇ ਅੰਦਰ ਮੇਨ ਗੇਟ ਕੋਲ ਲਗਾਇਆ ਸੀ, ਜਦੋਂ ਧਰਨਾ ਖ਼ਤਮ ਹੋਇਆ ਅਸੀਂ ਜਾਣ ਲੱਗੇ ਤਾਂ ਪਤਾ ਲੱਗਾ ਕਿ ਮੇਰੀ ਗੱਡੀ ਦੀ ਬੈਟਰੀ ਚੋਰੀ ਹੋ ਚੁੱਕੀ ਸੀ ਜਿਸ ਦੀ ਕੀਮਤ ਕਰੀਬ ਪੰਜ ਹਜ਼ਾਰ ਰੁਪਏ ਦੇ ਲੱਗਭਗ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਦਿਨ ਦਿਹਾੜੇ ਰੇਲਵੇ ਚੌਕੀ ਦੇ ਇੰਚਾਰਜ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ ਹੈ।