ਰੈਡ ਕਰਾਸ ਨਸ਼ਾ ਛਡਾਓ ਅਤੇ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਨੌਜਵਾਨਾਂ ਨੂੰ ਵੋਟ ਦੇ ਹੱਕ ਦੇ ਇਸਤੇਮਾਲ ਲਈ ਕੀਤਾ ਜਾਗਰੂਕ
- ਵੋਟ ਦੇ ਹੱਕ ਦੀ ਇਸਤੇਮਾਲ ਕਰਨਾ ਹਰ ਭਾਰਤੀ ਨਾਗਰਿਕ ਦਾ ਫਰਜ: ਪਰਮਿੰਦਰ ਸਿੰਘ ਸੈਣੀ
ਰੋਹਿਤ ਗੁਪਤਾ
ਗੁਰਦਾਸਪੁਰ 20 ਅਪ੍ਰੈਲ 2024 - ਡਿਪਟੀ ਕਮਿਸ਼ਨਰ -ਕਮ- ਜਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਨੋਡਲ ਅਫਸਰ ਸਵੀਪ -ਕਮ- ਜਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਹਾਇਕ ਜਿਲਾ ਨੋਡਲ ਅਫਸਰ ਸਵੀਪ -ਕਮ- ਜਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਵੱਲੋਂ ਰੈਡ ਕਰਾਸ ਨਸ਼ਾ ਛਡਾਓ ਅਤੇ ਮੁੜ ਵਸੇਬਾ ਕੇਂਦਰ ਗੁਰਦਾਸਪੁਰ ਵਿਖੇ ਕੇਂਦਰ ਦੇ ਪ੍ਰੋਜੈਕਟ ਕੋਆਰਡੀਨੇਟਰ ਰਮੇਸ਼ ਮਹਾਜਨ, ਨੈਸ਼ਨਲ ਅਵਾਰਡੀ ਦੇ ਸਹਿਯੋਗ ਨਾਲ ਕੇਂਦਰ ਵਿੱਚ ਦਾਖਲ ਨੌਜਵਾਨਾਂ ਨੂੰ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਲਈ ਜਾਗਰੂਕ ਕੀਤਾ।
ਉਹਨਾਂ ਸਾਰੇ ਨੌਜਵਾਨਾਂ ਦੀ ਪਹਿਲਾਂ ਕਾਊਂਸਲਿੰਗ ਕੀਤੀ ਅਤੇ ਉਹਨਾਂ ਨੂੰ ਮਾਨਸਿਕ ਤਣਾਓ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ,ਬਾਰੇ ਦੱਸਿਆ।ਉਹਨਾਂ ਸਾਰੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਨਾ ਪਵੇਗਾ ਤਾਂ ਹੀ ਤੁਸੀਂ ਨਸ਼ਿਆਂ ਦੀ ਇਸ ਦਲ ਦਲ ਵਿਚੋਂ ਬਾਹਰ ਨਿਕਲ ਸਕਦੇ ਹੋ।
ਨੌਜਵਾਨ ਪੀੜੀ ਨੂੰ ਇਲੈਕਸ਼ਨ ਕਮਿਸ਼ਨ ਦੁਆਰਾ ਜਾਰੀ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਆਪਣੇ ਵੋਟ ਦੇ ਹੱਕ ਦੀ ਇਸਤੇਮਾਲ ਕਰਨੀ ਚਾਹੀਦੀ ਹੈ। ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਸਾਰੇ ਨੌਜਵਾਨਾਂ ਨੇ ਰੋਮੇਸ਼ ਮਹਾਜਨ ਅਤੇ ਪਰਮਿੰਦਰ ਸਿੰਘ ਸੈਣੀ ਸਾਹਮਣੇ ਪ੍ਰਣ ਕੀਤਾ ਕਿ ਉਹ ਇਸ ਵਾਰ ਕੇਂਦਰ ਤੋਂ ਛੁੱਟੀ ਲੈ ਕੇ ਆਪਣੇ ਆਪਣੇ ਪੋਲਿੰਗ ਬੂਥ ਤੇ ਜਾ ਕੇ ਆਪਣੇ ਵੋਟ ਦੇ ਹੱਕ ਦੀ ਇਸਤੇਮਾਲ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਰੂਰ ਕਰਨਗੇ। ਸਾਰੇ ਨੌਜਵਾਨਾਂ ਨੇ ਪ੍ਰਣ ਪੱਤਰ ਤੇ ਹਸਤਾਖਰ ਕੀਤੇ ਅਤੇ ਕਿਹਾ ਕਿ ਉਹ ਆਪਣੇ ਪਰਵਾਰਿਕ ਮੈਂਬਰਾਂ ਨੂੰ ਵੀ "ਚੋਣਾਂ ਦਾ ਪਰਵ,ਦੇਸ਼ ਦਾ ਗਰਵ" ਪ੍ਰੋਗਰਾਮ ਦਾ ਹਿੱਸਾ ਬਣ ਲਈ ਪ੍ਰੇਰਿਤ ਕਰਨਗੇ।