ਰਜਨੀਸ਼ ਸਰੀਨ
- ਗੁਰਪੁਰਬ ਨੂੰ ਸਮਰਪਿਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦਾ ਸਾਲਾਨਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ
ਬਲਾਚੌਰ, 30 ਨਵੰਬਰ 2020 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਰਹਿਨੁਮਾਈ ਹੇਠ ਸ੍ਰੀ ਬ੍ਰਹਮ ਨਿਵਾਸ ਭੂਰੀਵਾਲੇ ਆਸ਼ਰਮ ਕਰੀਮਪੁਰ ਧਿਆਨੀ ਵਿਖੇ ਕਰਵਾਇਆ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ ਹੋ ਗਿਆ।ਸੰਤ ਸਮਾਗਮ ਦੀ ਸਮਾਪਤੀ ਮੌਕੇ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਮੁੱਚੀ ਸਿੱਖ ਸੰਗਤਾਂ ਅਤੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀਆਂ ਸੰਗਤਾਂ ਨੂੰ 'ਗੁਰਪੁਰਬ' ਦੀ ਵਧਾਈ ਦਿੰਦਿਆ ਆਖਿਆ ਕਿ ਗੁਰੂਆਂ ਦੇ ਪ੍ਰਕਾਸ਼ ਪੁਰਬ ਮਾਰਗਦਰਸ਼ਕ ਹੁੰਦੇ ਹਨ।
ਇਨ੍ਹਾਂ ਪੁਰਬਾਂ ਤੇ ਸ਼ਰਧਾ-ਭਾਵ ਨਾਲ ਸਿਜਦਾ ਹੋਣ ਨਾਲ ਆਤਮਿਕ ਸ਼ਾਂਤੀ, ਅਤੇ ਮਹਾਨ ਪਰਬ ਮੌਕੇ ਬਿਨ ਇੱਛਾ ਦਾਨ ਪੁੰਨ ਕਰਨ ਦਾ ਜੀਵਨ 'ਚ ਬਹੁਤ ਵੱਡਾ ਲਾਭ ਮਿਲਦੇ।ਇਸ ਮੌਕੇ ਆਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਦਿੱਤੇ ਸਰਲ ਉਪਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਤਹਿਤ ਜੀਵਨ ਜਿਊਣ ਦੀ ਪ੍ਰੇਰਣਾ ਨਾਲ ਜੀਵਨ ਦਾ ਹਰ ਸੁੱਖ ਪਾ੍ਰਪਤ ਹੋਣ ਦੇ ਨਾਲ ਸੱਚਖੰਡ ਸਤਲੋਕ ਦੀ ਪਾ੍ਰਪਤੀ ਸਹਿਜੇ ਹੀ ਹੋ ਸਕਦੀ।
ਗੁਰਪੁਰਬ ਦੇ ਇਤਿਹਾਸਕ ਪਰਬ ਤੇ ਜੁੜੀਆਂ ਸੰਗਤਾਂ ਨੂੰ ਅਚਾਰੀਆ ਜੀ ਨੇ ਘਰ ਦੀਆਂ ਛੱੱਤਾਂ ਤੇ ਪੰਛੀਆਂ ਲਈ ਦਾਣੇ ਅਤੇ ਪਾਣੀ ਰੱਖਣ ਦੀ ਵੀ ਪ੍ਰੇਰਣਾ ਕੀਤੀ। ਸਮਾਗਮ ਮੌਕੇ ਭੂਰੀਵਾਲੇ ਆਸ਼ਰਮ ਕਰੀਮਪੁਰ ਧਿਆਨੀ ਲਈ ਆਪਣੇ ਸਪੁੱਤਰ ਸਵ: ਗੁਰਪ੍ਰੀਤ ਦੀ ਯਾਦ ਵਿੱਚ ਸੇਵਕ ਭਾਗਮਲ ਅਤੇ ਉਨ੍ਹਾਂ ਦੀ ਧਰਮਪਤਨੀ ਵਲੋਂ 4 ਕਨਾਲ ਭੂਮੀ ਦਾਨ, ਸਵ: ਮਾਸਟਰ ਪ੍ਰੇਮ ਨਾਥ ਦੇ ਸਪੁੱਤਰ ਗੋਪਾਲ ਅਤੇ ਗੁਰਬਿੰਦਰ ਵਲੋਂ 1 ਕਨਾਲ, ਸੇਵਕ ਭਗਤ ਰਾਮ. ਦਯਾ ਰਾਮ, ਲਛਮਣ ਦਾਸ ਅਤੇ ਮਾਤਾ ਮਣਸੋ ਦੇ ਪਰਿਵਾਰ ਵਲੋਂ ਆਸ਼ਰਮ ਲਈ ਭੂਮੀਦਾਨ ਕਰਨ ਤੇ ਆਚਾਰੀਆ ਜੀ ਨੇ ਦਾਨੀ ਪਰਿਵਾਰਾਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚ, ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਹਿਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀਆਂ ਸਮੂਹ ਸੰਗਤਾਂ ਤੇ ਨੌਜਵਾਨ ਸੇਵਾਦਾਰ ਹਾਜ਼ਰ ਸਨ।ਗੁਰਪੁਰਭ ਸਮਾਗਮ ਮੌਕੇ ਅਚਾਰੀਆ ਜੀ ਵਲੋਂ ਰੋਜਾਨਾ ਪੀ.ਜੀ.ਆਈ ਚੰਡੀਗੜ੍ਹ ਨੂੰ ਭੇਜਿਆ ਜਾਂਦਾਂ ਦੇਸੀ ਘਿਓ ਵਿੱਚ ਤਿਆਰ ਲੰਗਰ ਵਾਹਨ ਵੀ ਰਵਾਨਾ ਕੀਤਾ।