ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਇੰਜ:ਦਵਿੰਦਰ ਪਾਲ ਗਰਗ ਨੂੰ ਤਰੱਕੀ ਦੇ ਕੇ ਬਠਿੰਡਾ ਦੇ ਲਹਿਰਾ ਮੁਹੱਬਤ ਦੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿਖੇ ਚੀਫ ਇੰਜ਼ੀਨੀਅਰ ਨਿਯੁਕਤ ਕੀਤਾ ਹੈ। ਗਰਗ ਨੇ ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਚੀਫ ਇੰਜ਼: ਦਵਿੰਦਰ ਪਾਲ ਗਰਗ ਜੀਐਚਟੀਪੀ ਲਹਿਰਾ ਮੁਹੱਬਤ ਵਿਖੇ ਡਿਪਟੀ ਚੀਫ ਇੰਜ਼ੀਨੀਅਰ (ਸੀ.ਐਂਡ.ਆਈ) ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਜੂਨ 1986 ਵਿੱਚ ਗੁਰੁ ਨਾਨਕ ਇੰਜ਼ੀਨੀਅਰਿੰਗ ਕਾਲਜ਼ ਲੁਧਿਆਣਾ ਤੋਂ ਇਲੈਕਟਿ੍ਰਕਸ ਵਿੱਚ ਇੰਜ਼ੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ।ਉਨਾਂ ਨੇ 1986 ਬੈਚ ਦਾ ਸੋਨ ਤਗਮਾ ਹਾਸਲ ਕੀਤਾ ਸੀ। ਗਰਗ ਪੰਜਾਬ ਰਾਜ ਬਿਜ਼ਲੀ ਬੋਰਡ ਵਿੱਚ 27 ਫਰਵਰੀ 1987 ਨੂੰ ਏ.ਈ.ਵਜੋਂ ਨਿਯੁਕਤ ਹੋਏ ਸਨ।
ਮੌਜੂਦਾ ਨਿਯੁਕਤੀ ਤੋਂ ਪਹਿਲਾ ਗਰਗ ਨੇ ਬਠਿੰਡਾ ਦੇ ਸ਼੍ਰੀ ਗੁਰੁ ਨਾਨਕ ਦੇਵ ਥਰਮਲ ਪਲਾਂਟ ਵਿਖੇ 29 ਸਾਲ ਲਗਾਤਾਰ ਆਪਣੀ ਸੇਵਾ ਨਿਭਾਈ। ਇੰਜ਼ੀਨੀਅਰ ਦਵਿੰਦਰ ਪਾਲ ਗਰਗ ਨੇ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਉਤਪਾਦਨ ਦੀ ਲਾਗਤ ਨੂੰ ਘਟਾ ਕੇ ਚਾਰੇ ਯੂਨਿਟਾਂ ਤੋਂ ਵੱਧ ਤੋਂ ਵੱਧ ਬਿਜ਼ਲੀ ਪੈਦਾ ਕਰਨਾ ਹੈ। ਗਰਗ ਨੇ ਜੀਐਚਟੀਪੀ ਦੀ ਟੀਮ ਨੂੰ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਬੰਧਨ ਟੀਮ ਨੂੰ ਵਿਸ਼ਵਾਸ ਦਿੱਤਾ ਕਿ ਉਹ ਇਕਾਈਆਂ ਨੂੰ ਸਰਬੋਤਮ ਢੰਗ ਨਾਲ ਚਲਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੁਰਿੰਦਰ ਕੁਮਾਰ ਬੈਂਸ, ਐਸ.ਈ.ਮੁੱਖ ਦਫਤਰ, ਇੰਜ਼: ਮੱਸਾ ਸਿੰਘ, ਇੰਜ਼: ਨੰਦ ਲਾਲ, ਇੰਜ਼:ਰਜਿੰਦਰ ਕੁਮਾਰ ਸਿੰਗਲਾ , ਇੰਜ਼: ਕੁਲਵੰਤ ਸਿੰਘ, , ਡੀ.ਕੇ ਗਰਗ ਐਸ.ਈ, ਸਿਵਲ, ਇੰਜ਼: ਜੀਵਨਦੀਪ ਸਿੰਘ ਧਾਲੀਵਾਲ ਅਤੇ ਇੰਜ਼: ਗਿਰੀਸ਼ ਗੁਪਤਾ ਹਾਜ਼ਰ ਸਨ।