ਨਵੀਂ ਦਿੱਲੀ, 12 ਮਾਰਚ 2019 - ਮੀਡੀਆ 'ਤੇ ਹਿੰਦੁਸਤਾਨ ਯੂਨੀਲੀਵਰ ਖਿਲਾਫ #ਬਾਇਕਾਟ ਜੰਗ ਨੇ ਇਸ ਵਾਰ ਹਾਸਰਸ ਮੋੜ ਲਿਆ ਹੈ। ਕੰਪਨੀ ਦੇ ਪ੍ਰੋਡਕਟ ਸਰਫ ਐਕਸਲ ਦੀ ਨਵੀਂ ਹੋਲੀ ਵਾਲੀ ਮਸ਼ਹੂਰੀ ਰਿਲੀਜ਼ ਹੋਈ ਹੈ ਜਿਸ 'ਚ ਇੱਕ ਛੋਟੀ ਬੱਚੀ ਗਲੀ ਦੇ ਬੱਚਿਆਂ ਤੋਂ ਆਪਣੇ ਮੁਸਲਿਮ ਦੋਸਤ (ਨਿੱਕੇ ਬੱਚੇ) ਦੀ ਮਸਜਿਦ 'ਚ ਨਮਾਜ਼ ਪੜ੍ਹਨ ਜਾਣ ਲਈ ਮਦਦ ਕਰਦੀ ਹੈ। ਛੋਟੀ ਬੱਚੀ ਸਾਈਕਲ 'ਤੇ ਸਵਾਰ ਹੈ ਤੇ ਬਾਕੀ ਦੇ ਬੱਚੇ ਘਰਾਂ ਦੀਆਂ ਛੱਤਾਂ ਤੋਂ ਉਸ 'ਤੇ ਰੰਗ ਸੁੱਟ ਰਹੇ ਹਨ, ਜਦੋਂ ਸਾਰਾ ਰੰਗ ਖਤਮ ਹੋ ਜਾਂਦਾ ਹੈ ਤਾਂ ਸਾਈਕਲ ਚਲਾ ਰਹੀ ਬੱਚੀ ਮੁਸਲਿਮ ਛੋਟੇ ਬੱਚੇ ਨੂੰ ਕਹਿੰਦੀ ਹੈ ਕਿ ਉਹ ਬਾਹਰ ਆ ਜਾਵੇ, ਰੰਗ ਖਤਮ ਹੋ ਗਿਆ।
ਇਸ ਮਸ਼ਹੂਰੀ ਦਾ ਕਈ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਹਿੰਦੁਸਤਾਨ ਯੁਨੀਲੀਵਰ ਵੱਲੋਂ ਬਣਾਈ ਕੁੰਭ ਮੇਲੇ ਦੀ ਮਸ਼ਹੂਰੀ ਦਾ ਟਵਿੱਟਰ 'ਤੇ ਜਮ ਕੇ ਵਿਰੋਧ ਹੋਇਆ ਸੀ। ਇਸ ਮਸ਼ਹੂਰੀ ਨੂੰ ਦੇਖਣ ਤੋਂ ਬਾਅਦ ਕਈ ਵਿਰੋਧਤਾ ਵਾਲੇ ਕੁਮੈਂਟ ਸਾਹਮਣੇ ਆ ਰਹੇ ਹਨ। ਇਸੇ ਵਿਰੋਧ ਅਤੇ ਗੁੱਸੇ ਨੂੰ ਜਾਹਰ ਕਰਨ ਲਈ ਕਈ ਲੋਕ ਟਵਿੱਟਰ ਰਾਹੀਂ ਆਪਣਾ ਗੁੱਸਾ ਅਜਿਹੇ ਪ੍ਰੋਡਕਟਾਂ 'ਤੇ ਕੱਢਦੇ ਹਨ।
ਪਰ ਇਸ ਵਾਰ ਇਕ ਅਜਿਹੀ ਹਾਸੋਹੀਣੀ ਗੱਲ ਹੋਈ ਕਿ ਇੱਕ ਐਂਡਰਾਇਡ ਯੂਜ਼ਰ ਨੇ ਸਰਫ ਐਕਸਲ ਖਿਲਾਫ ਕੁਮੈਂਟ ਪਾਉਣ ਦੀ ਬਜਾਏ ਪਲੇਅ ਸਟੋਰ 'ਤੇ ਜਾ ਕੇ ''ਮਾਈਕ੍ਰੋਸਾਫਟ ਐਕਸਲ' 'ਤੇ ਰੇਟਿੰਗ ਤੇ ਕੁਮੈਂਟ 'ਚ ਜਾ ਕੇ ਆਪਣੀ ਭੜਾਸ ਕੱਢ ਦਿੱਤੀ । ਇਸ ਸਕ੍ਰੀਨਸ਼ਾਟ ਨੂੰ ਟਵਿੱਟਰ 'ਤੇ ਲੋਕ ਖੂਬ ਸ਼ੇਅਰ ਕਰ ਰਹੇ ਹਨ ਅਤੇ ਹਾਸੀਆਂ ਪਾ ਰਹੇ ਹਨ।