Punjab: ਦੋਰਾਹਾ ਵਿਖੇ ਇੱਕ ਕਾਰ ਨਹਿਰ ਵਿੱਚ ਡਿੱਗੀ- ਪੂਰਾ ਪਰਿਵਾਰ ਸਵਾਰ ਹੋਣ ਦੀ ਖਬਰ
ਰਵਿੰਦਰ ਢਿੱਲੋਂ
Khanna, April 28, 2023: ਖੰਨਾ ਦੇ ਦੋਰਾਹਾ ਵਿਖੇ ਇੱਕ ਕਾਰ ਨਹਿਰ ਵਿੱਚ ਡਿੱਗੀ। ਇਸ ਕਾਰ ਵਿੱਚ ਪੂਰਾ ਪਰਿਵਾਰ ਸਵਾਰ ਦੱਸਿਆ ਜਾ ਰਿਹਾ ਹੈ। ਰਾਤ ਦਾ ਸਮਾਂ ਹੋਣ ਕਾਰਨ ਪ੍ਰਸ਼ਾਸਨ ਰਾਹਤ ਕਾਰਜ ਸ਼ੁਰੂ ਕਰਨ ਵਿੱਚ ਨਾਕਾਮ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਤਲਾਸ਼ ਸਵੇਰੇ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਪੁਲ 'ਤੇ ਕੰਮ ਚੱਲ ਰਿਹਾ ਸੀ, ਇਸ ਲਈ ਉਥੇ ਕੋਈ ਬੋਰਡ ਨਹੀਂ ਲਾਇਆ ਗਿਆ। ਸੜਕ ਬੰਦ ਨਹੀਂ ਸੀ ਤਾਂ ਕਾਰ ਉੱਥੋਂ ਨਹਿਰ ਵਿੱਚ ਜਾ ਡਿੱਗੀ।