ਮੋਟਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੀ ਹੱਥ ਚ ਪਿਸਤੌਲ ਦਿਖਾਉਂਦਿਆ ਦੀ ਵੀਡੀਓ ਵਾਇਰਲ, ਪੁਲਿਸ ਨੇ ਕੀਤੇ ਕਾਬੂ
ਗੁਰਪ੍ਰੀਤ ਸਿੰਘ
- ਪੁਲਸ ਨੇ ਹਰਕਤ ਚ ਆਉਂਦੀਆਂ ਹੀ ਤਿੰਨਾ ਨੌਜਵਾਨਾਂ ਨੂੰ 48 ਘੰਟਿਆਂ ਚ ਕੀਤਾ ਗਿਰਫ਼ਤਾਰ
ਅੰਮ੍ਰਿਤਸਰ, 27 ਦਸੰਬਰ 2023 - ਅੰਮ੍ਰਿਤਸਰ ਦੇ ਅਸ਼ੋਕਾ ਚੌਕ ਵਿੱਖੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੜਕੇ ਜਾ ਰਹੇ ਸਨ, ਜਿੰਨਾਂ ਵਿੱਚੋਂ ਮੋਟਰਸਾਈਕਲ ਤੇ ਪਿੱਛੇ ਬੈਠਾ ਲੜਕੇ ਨੇ ਇੱਕ ਪਿਸਟਲ ਨੂੰ ਸ਼ਰੇਆਮ ਆਪਣੇ ਹੱਥ ਵਿੱਚ ਫੜਿਆ ਸੀ। ਜੋ ਇਸ ਦ੍ਰਿਸ਼ ਦੀ ਵੀਡਿਊ ਕਿਸੇ ਰਾਹਗੀਰ ਵੱਲੋਂ ਬਣਾ ਦੇ ਸ਼ੋਸ਼ਲ ਮੀਡੀਆਂ ਤੇ ਵਾਈਰਲ ਕੀਤੀ ਗਈ। ਇਹ ਵੀਡਿਊ ਪੁਲਿਸ ਦੇ ਧਿਆਨ ਵਿੱਚ ਆਉਂਦਿਆ ਹੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਇਹਨਾਂ ਨੌਜ਼ਵਾਨਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਹਦਾਇਤਾਂ ਤੇ ਪੁਲਿਸ ਪਾਰਟੀ ਵੱਲੋਂ ਹਰ ਪੱਖ ਤੋਂ ਪੜਤਾਲ ਕਰਨ ਤੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕੀਤਾ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਪੀ.ਐਸ ਵਿਰਕ ਨੇ ਦੱਸਿਆ ਕਿ ਫੜੇ ਗਏ ਨੌਜ਼ਵਾਨਾਂ ਦੀ ਪਛਾਣ ਗਗਨਦੀਪ ਸਿੰਘ , ਕਬੀਰ ਸਿੰਘ , ਦਿਲਰਾਜ ਸਿੰਘ ਵਜੋਂ ਹੋਈ।
ਜੋ ਪੁਲਿਸ ਵੱਲੋਂ ਕੀਤੀ ਪੜਾਤਲ ਕਰਨ ਤੇ ਪਤਾ ਲੱਗਾ ਹੈ ਕਿ ਇਹ ਪਿਸਟਲ ਖਿਡੋਣਾ ਸੀ ਤੇ ਇਹਨਾਂ ਨੇ ਇਹ ਖਿਡੋਣਾ ਪਿਸਟਲ ਰਣਜੀਤ ਐਵੀਨਿਊ, ਡੀ ਬਲਾਕ ਵਿੱਖੇ ਲੱਗੇ ਮੇਲੇ ਤੋਂ ਖਰੀਦ ਕੀਤਾ ਸੀ। ਇੰਨਾਂ ਤਿੰਨਾਂ ਨੌਜ਼ਵਾਨਾਂ ਦੇ ਖਿਲਾਫ ਜਾਬਤਾ ਤਹਿਤ ਜੁਰਮ ਰੋਕੂ ਕਾਰਵਾਈ ਕੀਤੀ ਅਤੇ ਮੋਟਰਸਾਈਕਲ ਤੇ ਖਿਡੋਣਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਕੇ ਅਜਿਹੇ ਕੰਮ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀ ਜਾਵੇਗਾ।
ਜਿਕਰਯੋਗ ਹੈ ਕਿ 25 ਦਸੰਬਰ ਦੀ ਰਾਤ ਤੇ ਇਹਨਾਂ ਨੌਜਵਾਨਾਂ ਵੱਲੋਂ ਹੱਥ ਵਿੱਚ ਖਿਡਾਉਣਾ ਪਿਸਤੋਲ ਫੜ ਕੇ ਸੜਕਾਂ ਤੇ ਘੁੰਮਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਰੜੀ ਸੁਰੱਖਿਆ ਦੇ ਉੱਪਰ ਲੋਕ ਸਵਾਲ ਖੜੇ ਕਰ ਰਹੇ ਸਨ ਉੱਥੇ ਹੀ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਤੁਰੰਤ ਹੀ ਇਸ ਮਾਮਲੇ ਚ ਕਾਰਵਾਈ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਪੁਲਿਸ ਨੇ ਦੱਸਿਆ ਕਿ ਬੇਸ਼ੱਕ ਨੌਜਵਾਨਾਂ ਦੇ ਕੋਲ ਖਿਡੋਣਾ ਪਿਸਤੋਲ ਸੀ ਲੇਕਿਨ ਜਿਸ ਤਰੀਕੇ ਉਹ ਹਰਕਤਾਂ ਕਰ ਰਹੇ ਸਨ ਇਸ ਤੋਂ ਇਹ ਨਹੀਂ ਸੀ ਲੱਗਦਾ ਕਿ ਖਿਡੋਣਾ ਪਿਸਤੋਲ ਹੀ ਹੈ ਇਸ ਕਰਕੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਦੇ ਖਿਲਾਫ ਹੁਣ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ।