ਨੌਜਵਾਨ ਦੀ ਨਹਿਰ ਚ ਡੁੱਬਣ ਨਾਲ ਮੌਤ
ਹੁਸ਼ਿਆਰਪੁਰ 25 ਜੂਨ 2022- ਪਿੰਡ ਗੁੱਜਰ ਬਸੋਆ ਦੇ ਨੌਜਵਾਨ ਦੀ ਕੰਢੀ , ਨਹਿਰ ਪਿੰਡ ਸੰਸਾਰਪੁਰ ਗੇਟਾਂ ਨੇੜੇ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਉ ਮਿਲੀ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਦਿਲਵਾਗ ਸਿੰਘ (19) ਆਪਣੇ ਦੋਸਤਾਂ ਨਾਲ ਬਾਅਦ ਦੁਪਹਿਰ ਆਪਣੇ ਪਿੰਡ ਗੁਜਰ ਬਸੋਆ ਤੋਂ ਨਹਾਉਣ ਲਈ ਪਿੰਡ ਸੰਸਾਰਪੁਰ ਨੇੜੇ ਕੰਢੀ ਕਨਾਲ ਨਹਿਰ ’ਚ ਗਿਆ ਸੀ, ਜਿਥੇ ਉਹ ਡੁੱਬ ਗਿਆ। ਉਸ ਦੇ ਦੋਸਤਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਉਸ ਨੂੰ ਬਚਾ ਨਹੀਂ ਸਕੇ। ਜਿਸ ਕਾਰਨ ਉਸਦੀ ਮੌਤ ਹੋ ਗਈ।
ਇਸ ਹੋਈ ਘਟਨਾ ਦਾ ਪਤਾ ਲੱਗਦਿਆਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਮੌਤ ਦੀ ਖ਼ਬਰ ਸੁਣਦੇ ਸਾਰ ਹੀ ਪਿੰਡ ਵਿਚ ਸ਼ੋਕ ਦੀ ਲਹਿਰ ਫੈਲ ਗਈ।