ਚੰਡੀਗੜ੍ਹ, 15 ਨਵੰਬਰ, 2016 : ਐਸ.ਵਾਈ.ਐਲ ਮੁੱਦੇ 'ਤੇ ਫੱਸ ਚੁੱਕੇ ਅਰਵਿੰਦ ਕੇਜਰੀਵਾਲ 'ਤੇ ਇਕ ਹੋਰ ਜ਼ੋਰਦਾਰ ਹਮਲਾ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਐਸ.ਵਾਈ.ਐਲ ਮੁੱਦੇ 'ਤੇ ਪਟਿਆਲਾ ਦੇ ਕਪੂਰੀ ਪਿੰਡ 'ਚ ਪਾਰਟੀ ਦੇ ਧਰਨੇ ਦੇ ਖਾਲ੍ਹੀਪਣ ਦਾ ਹਾਸਾ ਉਡਾਇਆ ਹੈ, ਜਿਸਨੂੰ ਉਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਪ੍ਰਤੀ ਲੋਕਾਂ ਦੇ ਭੰਗ ਹੋ ਚੁੱਕੇ ਮੋਹ ਦੀ ਪੁਸ਼ਟੀ ਕਰਾਰ ਦਿੱਤਾ ਹੈ।
ਇਸ ਲੜੀ ਹੇਠ ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਰੋਸ ਪ੍ਰਗਟਾਉਂਦਿਆਂ ਆਪ ਵੱਲੋਂ ਕਪੂਰੀ 'ਚ ਬੀਤੇ ਹਫਤੇ ਸ਼ੁਰੂ ਕੀਤੇ ਗਏ ਅਣਮਿੱਥੇ ਧਰਨੇ ਦਾ ਉਨ੍ਹਾਂ ਨੇ ਮਜ਼ਾਕ ਉਡਾਇਆ ਹੈ, ਜਿਸਨੂੰ ਪਾਰਟੀ ਵੱਲੋਂ ਸੋਮਵਾਰ ਨੂੰ ਵਾਪਿਸ ਲੈ ਲਿਆ ਗਿਆ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਵੱਲੋਂ ਮੰਗਲਵਾਰ ਨੂੰ ਧਰਨਾ ਦੁਬਾਰਾ ਸ਼ੁਰੂ ਕਰਨ ਨਾਲ ਪੂਰੇ ਮਾਮਲੇ 'ਚ ਨਾਕਾਬਲਿਅਤ ਨੂੰ ਇਕ ਵਾਰ ਫਿਰ ਤੋਂ ਸਾਹਮਣੇ ਲਿਆ ਦਿੱਤਾ ਹੈ, ਜੋ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ 'ਚ ਕੁਝ ਭਰੋਸਾ ਹਾਸਿਲ ਕਰਨ ਲਈ ਨਿਰਾਸ਼ਾਪੂਰਨ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਦੇ ਧਰਨੇ ਨੂੰ ਮਿੱਲ ਰਹੇ ਤਰਸਯੋਗ ਸਮਰਥਨ ਨਾਲ ਸਪੱਸ਼ਟ ਹੁੰਦਾ ਹੈ ਕਿ ਲੋਕ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੀ ਡਰਾਮੇਬਾਜੀ ਨੂੰ ਪਛਾਣ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ 'ਤੇ ਪਾਰਟੀ ਤੇ ਖਾਸ ਕਰਕੇ ਉਸਦੇ ਕੌਮੀ ਕਨਵੀਨਰ ਕੇਜਰੀਵਾਲ ਦਾ ਪੂਰੀ ਤਰ੍ਹਾਂ ਨਾਲ ਭਾਂਡਾਫੋੜ ਹੋ ਚੁੱਕਾ ਹੈ। ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ਬਾਰੇ ਘੱਟ ਚਿੰਤਾ ਹੈ।
ਇਸੇ ਤਰ੍ਹਾਂ, ਇਕ ਵਾਰ ਫਿਰ ਤੋਂ ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਕੇਜਰੀਵਾਲ ਦੀ ਬਿਨ੍ਹਾਂ ਕਾਰਨ ਚੁੱਪੀ ਉਪਰ ਸਵਾਲ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਬੋਲਣ ਤੇ ਆਪਣਾ ਪੱਖ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਇਸ ਸੰਕਟ ਦੀ ਘੜੀ 'ਚ ਤੁਸੀਂ ਉਨ੍ਹਾਂ ਦੇ ਨਾਲ ਹੋ ਜਾਂ ਫਿਰ ਨਹੀਂ। ਉਨ੍ਹਾਂ ਨੇ ਆਪ ਆਗੂ ਨੂੰ ਇਸ ਗੰਭੀਰ ਮੁੱਦੇ 'ਤੇ ਖੇਡ ਨਾ ਖੇਡਣ ਲਈ ਕਿਹਾ ਹੈ, ਜੋ ਸੂਬੇ ਦੇ ਨਾਗਰਿਕਾਂ ਲਈ ਜ਼ਿੰਦਗੀ ਜਾਂ ਮੌਤ ਦਾ ਕਾਰਨ ਬਣ ਸਕਦਾ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਬੀਤੇ 120 ਘੰਟਿਆਂ ਤੋਂ ਲਗਾਤਾਰ ਉਕਤ ਮੁੱਦੇ 'ਤੇ ਆਪਣੀ ਚੁੱਪੀ ਬਣਾਏ ਹੋਏ ਹਨ, ਜਦਕਿ ਤੁਹਾਡੇ ਵੱਲੋਂ ਰੋਜ਼ਾਨਾ ਨੋਟਬੰਦੀ ਦੇ ਮੁੱਦੇ 'ਤੇ ਬੋਲਣ ਨਾਲ ਇਹ ਪੂਰੀ ਤਰ੍ਹਾਂ ਅੰਨਿਆਂ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਨ੍ਹਾਂ ਲਈ ਐਸ.ਵਾਈ.ਐਲ ਦਾ ਮੁੱਦਾ ਨੋਟਬੰਦੀ ਤੋਂ ਘੱਟ ਮਹੱਤਵਪੂਰਨ ਹੈ ਤੇ ਉਹ ਇਸਨੂੰ ਲੈ ਕੇ ਚਿੰਤਿਤ ਨਹੀਂ ਹਨ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਵੱਲੋਂ ਕੇਜਰੀਵਾਲ ਤੋਂ ਜਾਣਨਾ ਚਾਹਿਆ ਹੈ ਕਿ ਕੀ ਤੁਸੀਂ ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਦੇ ਨਾਲ ਹੋ ਜਾਂ ਨਹੀਂ। ਜੇ ਤੁਹਾਡਾ ਸੂਬੇ 'ਚ ਸੱਤਾ ਕਰਨ ਦਾ ਸੁਫਨਾ ਹੈ, ਤਾਂ ਤੁਸੀਂ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ।