ਪਟਨਾ ਸਾਹਿਬ, 5 ਜਨਵਰੀ, 2017 : ਸਾਹਿਬ ਸੀ੍ ਗੁਰੂ ਗੋਬਿੰਦ ਜੀ ਦੇ 350 ਸਾਲਾ ਪ੍ਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਿੰਨੀ ਪੰਜਾਬ ਬਣਿਅਾ ਹੋੲਿਅਾ ਹੈ, ਹਰ ਪਾਸੇ ਖਾਲਸਾ ਪੰਥ ਹੀ ਨਜਰ ਅਾ ਰਿਹਾ ਹੈ। ਖਾਲਸਾੲੀ ਰੰਗ ਵਿੱਚ ਰੰਗੇ ੲਿਸ ਪਵਿੱਤਰ ਸ਼ਹਿਰ ਅੰਦਰ ਤਖਤ ਸੀ੍ ਪਟਨਾ ਸਾਹਿਬ ਦੇ ਮੁੱਖ ਦੁਅਾਰ 'ਤੇ ਅਾ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਿਖਸ ਫ਼ਾਰ ਜਸਟਿਸ ( ਮਨੁੱਖੀ ਅਧਿਕਾਰ ਸੰਸਥਾ ) ਵੱਲੋ ਸ਼ੁਰੂ ਕੀਤੀ ਵਾਟਰ ਰਿਫੈਂਡਰਮ ਮੁਹਿੰਮ ਦੇ ਸਮਰਥਨ ਵਿੱਚ ਬੂਥ ਕੈਂਪ ਲਗਾ ਕੇ ਪੰਜਾਬ ਅਤੇ ਦੁਨੀਅਾ ਭਰ ਤੋ ਪਹੁੰਚੇ ਪੰਜਾਬੀਅਾ, ਸਿੱਖਾ ਪਾਸੋ ਫਾਰਮਾ ੳੁਪਰ ਦਸਤਖਤ ਕਰਵਾੲੇ । ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾੲੀ ਵਿੱਚ ਫੈਡਰੇਸ਼ਨ ਬਿਹਾਰ ਯੁਨਿਟ ਦੇ ਪ੍ਧਾਨ ਸ੍: ਸਤਨਾਮ ਸਿੰਘ ਗੰਭੀਰ , ਸ੍ ਗੁਰਬਖਸ਼ ਸਿੰਘ ਸੇਖੋ, ਸਰਪੰਚ ਬਲਵਿੰਦਰ ਸਿੰਘ,ਸ੍ ਜਸਕੀਰਤ ਸਿੰਘ, ਸ੍ ਮੋਨਨਪੀ੍ਤ ਸਿੰਘ ਪਟਨਾ ਸਾਹਿਬ ਸਮੇਤ ਦੋ ਦਰਜਨ ਫੈਡਰੇਸ਼ਨ ਵਲੰਟੀਅਰਾ ਨੇ ਪੰਜਾਬ ਥੇ ਪਾਣੀਅਾ ਵਿਰੁੱਧ ਅਵਾਜ ਬੁਲੰਦ ਕਰਦਿਅਾਂ ਕਿਹਾ ਕਿ ੲਿਹ ਮੁਹਿੰਮ ਨਿਰੰਤਰ ਜਾਰੀ ਰਹੇਗੀ । ਸਿੱਖਸ ਫ਼ਾਰ ਜਸਟਿਸ ਵੱਲੋ ਹੇਗ ( ਨੀਦਰਲੈਂਡ ) ਵਿਖੇ ਪੰਜਾਬ ਦੇ ਪਾਣੀਅਾ ਵਿਰੁੱਧ ੲਿੰਟਰਨੈਸ਼ਨਲ ਕਾਨੂੰਨਾ ਮੁਤਾਬਿਕ ਪੰਜਾਬ ਦੇ ਪਾਣੀਅਾ ਦੇ ਹੱਕ ਵਿੱਚ ਕੇਸ ਲੜਿਅਾ ਜਾਵੇਗਾ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਪਾਣੀਅਾ ੳੁਪਰ ਸਿਰਫ ਪੰਜਾਬ ਦਾ ਹੀ ਹੱਕ ਹੈ ਤੇ ਪੰਜਾਬੀ ਅਾਪਣੇ ਹੱਕ ੳੁਪਰ ਡਾਕਾ ਨਹੀ ਪੈਣ ਦੇਣਗੇ । ਸ੍ ਸਤਨਾਮ ਸਿੰਘ ਗੰਭੀਰ ਨੇ ਕਿਹਾ ਪੰਜਾਬ ਦੇ ਪਾਣੀਅਾ ਖਿਲਾਫ ਪੰਜਾਬ ਦੀਅਾ ਰਾਜਨੀਤਿਕ ਪਾਰਟੀਅਾ ਸਿਰਫ ਬਿਅਾਨਬਾਜੀ ਹੀ ਕਰਦੀਅਾ ਹਨ । ਫੈਡਰੇਸ਼ਨ ਪ੍ਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਕਾਸ਼ ਪੁਰਬ ਦੀਅਾਂ ਸਿੱਖ ਸੰਗਤਾਂ ਨੂੰ ਵਧਾੲਿਅਾਂ ਦਿੰਦਿਅਾ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਸੀ੍ ਨਿਤੀਸ਼ ਕੁਮਾਰ ਨੇ ਬਹੁਤ ਹੀ ਸ਼ਰਧਾ ਨਾਲ ਸਾਰੇ ਪ੍ਬੰਧ ਕਰਵਾੲੇ ਹਨ ਜਿਸ ਦੇ ਦਿਲ ਅੰਦਰ ਮਨੁੱਖਤਾ ਅਤੇ ਗੁਰੂ ਸਾਹਿਬਾਨਾ ਪ੍ਤੀ ਸ਼ਰਧਾ ਤੇ ਸਤਿਕਾਰ ਹੈ । ੳੁਹਨਾ ਕਿਹਾ ਕਿ ਜੁਲਮ ਖਿਲਾਫ ਲੜਨ ਵਾਲੇ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾ ਮੁਤਾਬਿਕ ਹੀ ਪਾਣੀਅਾ ਦੀ ਲੁੱਟ ਖਿਲਾਫ ਸਿੱਖ ਫੈਡਰੇਸ਼ਨ ਸੰਘਰਸ਼ ਕਰ ਰਹੀ ਹੈ ।